ਅਸੀਂ ਸਾਫ਼ਟਵੇਅਰ ਵਿਕਾਸ ਦੇ ਬਿਹਤਰ ਤਰੀਕੇ ਖੋਜ ਰਹੇ ਹਾਂ
ਨਿਜੀ ਤਜਰਬੇ ਰਾਹੀਂ ਅਤੇ ਹੋਰਨਾਂ ਦੀ ਇਸ ਸੰਬੰਧੀ ਸਹਾਇਤਾ ਕਰ ਕੇ।
ਇਸ ਕਾਰਜ ਰਾਹੀਂ ਅਸੀਂ ਕਦਰ ਕਰਨ ਲੱਗ ਪਏ ਹਾਂ:
ਇਨਸਾਨਾਂ ਅਤੇ ਵਿਚਾਰ-ਵਟਾਂਦਰਿਆਂ ਦੀ ਕਾਰਵਾਈਆਂ ਅਤੇ ਔਜ਼ਾਰਾਂ ਦੇ ਮੁਕਾਬਲੇ
ਕਾਰਜਸ਼ੀਲ ਸਾਫਟਵੇਅਰ ਦੀ ਵਿਆਪਕ ਦਸਤਾਵੇਜ਼ਾਂ ਦੇ ਮੁਕਾਬਲੇ
ਗਾਹਕ-ਸਹਿਯੋਗ ਦੀ ਇਕਰਾਰਨਾਮਾ-ਸੌਦਾਬਾਜ਼ੀ ਦੇ ਮੁਕਾਬਲੇ
ਪਰਿਵਰਤਨ-ਪ੍ਰਤੀਕਰਮ ਦੀ ਯੋਜਨਾ ਨੇਪਰੇ ਚੜ੍ਹਾਉਣ ਦੇ ਮੁਕਾਬਲੇ
ਦੂਸਰੇ ਸ਼ਬਦਾਂ ਵਿੱਚ, ਜਦ ਕਿ ਸੱਜੇ ਪਾਸੇ ਦਰਸਾਈਆਂ ਚੀਜ਼ਾਂ ਦੀ ਆਪਣੀ ਮਾਨਤਾ ਹੈ,
ਅਸੀਂ ਖੱਬੇ ਪਾਸੇ ਦਰਸਾਈਆਂ ਚੀਜ਼ਾਂ ਦੀ ਜ਼ਿਆਦਾ ਕਦਰ ਕਰਦੇ ਹਾਂ।